ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਸ਼ਾਇਦ ਲੋਕ ਦੂਜਿਆ ਪਾਰਟੀਆਂ ਤੋਂ ਖਿੱਜ ਚੁੱਕੇ ਸੀ ਜਿਸ ਕਰਕੇ ਲੋਕਾਂ ਲਈ ਇਹ ਬਦਲਾਵ ਦਾ ਸਹੀ ਸਮਾਂ ਸੀ।
Thursday, March 10, 2022
App For Punjab
ਦੋਸਤੋ ਅੱਜ ਬਹੁਤ ਹੀ ਖ਼ਾਸ ਗੱਲ ਕਰਨ ਜਾ ਰਹੇ ਹਾਂ ਵੈਸੇ ਤਾਂ ਤੁਸੀ ਜਾਣਦੇ ਹੀ ਹੋ ਕਲ 10 ਮਾਰਚ 2022 ਨੂੰ ਪੰਜਾਬ ਵਿੱਚ ਇਲੈਕਸ਼ਨਾਂ ਦਾ ਰਿਜਲਟ ਨਿਕਲ ਗਿਆ ਤੇ ਜੌ ਦੇਖਣ ਨੂੰ ਮਿਲਿਆ ਬਹੁਤ ਹੀ ਏਕ ਖ਼ਵਾਬ ਵਰਗਾ ਸੀ ਪੰਜਾਬ ਚ।117 ਵਿੱਚੋ 92 ਸੀਟਾਂ ਲਈ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਜਿੱਤੀ ਤੇ ਇਸ ਦਾ ਸਿਹਰਾ ਜਾਂਦਾ ਹੈ ਪੰਜਾਬ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ।
Friday, March 4, 2022
RUSSIA vs Ukraine War
ਅੱਜ ਦੇ ਬਲੌਗ ਚ ਅਸੀਂ ਗੱਲ ਕਰਨ ਹੈ ਰਹੇ ਹਾਂ ਰੁੱਸ ਅਤੇ ਯੂਕਰੇਨ ਦੇ ਵਿਚਕਾਰ ਚਲ ਰਹੇ ਯੁੱਧ ਬਾਰੇ।ਅੱਜ 5 ਫਰਵਰੀ 2022 ਯੁੱਧ ਦਾ ਦਸਵਾਂ ਦਿਨ ਹੈ।ਰੁੱਸ ਨੇ ਯੂਕਰੇਨ ਦਾ ਬਹੁਤਾ ਹਿੱਸਾ ਆਪਣੇ ਕਬਜੇ ਚ ਕਰ ਲਿਆ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜਲੈਨਸਕੀ ਹਜੇ ਵੀ ਪਤਾ ਨਹੀ ਕਿੱਥੇ ਨੇ ਪਰ ਓਹ ਲਗਾਤਾਰ ਰੂਸ ਤੇ ਜੁਬਾਨੀ ਹਮਲੇ ਕਰ ਰਹੇ ਨੇ।ਇਹ ਜਾਣਦੇ ਹੋਏ ਵੀ ਕਿ ਯੂਕਰੇਨ ਯੁੱਧ ਨਹੀ ਜਿੱਤ ਸਕਦਾ।
ਕੱਲ੍ਹ 9 ਫਰਵਰੀ ਨੂੰ ਰੂਸ ਦਾ ਬਿਆਨ ਆਇਆ ਸੀ ਕਿ ਯੂਕਰੇਨ ਦੇ ਰਾਸਟਰਪਤੀ ਯੁੱਧ ਛੱਡ ਕੇ ਪੋਲੈਂਡ ਭੱਜ ਗਏ ਨੇ।ਓਹਨਾ ਨੇ ਆਪਣੇ ਲੋਕਾਂ ਨਾਲ ਧੋਖਾ ਕੀਤਾ ਹੈ।ਪਰ ਹਜੇ ਤਕ ਇਸ ਬਾਰੇ ਯੂਕਰੇਨ ਤੋਂ ਕੋਈ ਉੱਤਰ ਨਹੀ ਆਇਆ ਕਿ ਓਹ ਕਿੱਥੇ ਨੇ ਹੋ ਸਕਦਾ ਇਹ ਰੂਸ ਦੀ ਕੋਈ ਸਾਜ਼ਿਸ਼ ਹੋਵੇ ਯੂਕਰੇਨ ਦੇ ਰਾਸ਼ਟਰਪਤੀ ਦੀ ਲੋਕੈਸ਼ਨ ਦਾ ਪਤਾ ਕਰਨ ਦੀ ਕਿ ਓਹ ਲਭੇ ਤੇ ਓਹਨੂੰ ਮਾਰ ਸਕਣ।
ਅਗਰ ਜਾਲੇਂਸਕੀ ਭੱਜ ਗਏ ਨੇ ਦੇਸ਼ ਛੱਡ ਕੇ ਤੇ ਓਹਨਾ ਨੇ ਆਪਣੇ ਦੇਸ਼ ਤੇ ਆਪਣੇ ਲੋਕਾਂ ਨਾਲ ਧੋਖਾ ਕੀਤਾ ਹੈ ਆਪਣੇ ਲੋਕਾਂ ਨੂੰ ਯੁੱਧ ਵਿੱਚ ਛੱਡ ਕੇ ।ਅਗਰ ਨਹੀ ਭੱਜੇ ਤੇ ਓਹਨਾ ਨੂ ਫਿਰ ਤੋਂ ਕੋਈ ਵੀਡਿਉ ਰਾਹੀਂ ਆਪਣੇ ਲੋਕਾਂ ਨੂੰ ਸੰਬੋਧਨ ਕਰਨਾ ਚਾਹੀਦਾ ਹੈ ਤਾਕਿ ਓਹਨਾ ਲੋਕਾਂ ਤੇ ਆਪਣੀ ਮਿਲਟਰੀ ਦਾ ਭਰੋਸਾ ਵਧਾ ਸਕਣ।ਬਾਕੀ ਰੂਸ ਵੱਲੋ ਲਗਾਤਾਰ ਹੁੰਦੀ ਬੰਬਬਾਰੀ ਤੋਂ ਬਹੁਤ ਨੁਕਸਾਨ ਹੋ ਗਿਆ ਹੈ ਕਲ ਹੈ ਰੂਸ ਨੇ ਯੂਕਰੇਨ ਦੇ ਪਰਮਾਣੂ ਪਲਾਂਟ ਦੇ ਕੋਲ ਬੰਬ ਸੁੱਤੇ ਜਿਸ ਨਾਲ ਅੱਧੀ ਦੁਨੀਆ ਸਹਿਮ ਗਈ ਇਹ ਤਾਂ ਸ਼ੁਕਰ ਹੈ ਕਿ ਕੋਈ ਨੁਕਸਾਨ ਨਹੀ ਹੋਇਆ ਨਹੀ ਤਾਂ ਬਹੁਤ ਵੱਡੀ ਤਬਾਈ ਹੋਣੀ ਸੀ।ਜਿਸ ਕਰਕੇ ਬਹੁਤ ਸਾਰੇ ਦੇਸ਼ ਰੁੱਸ ਤੇ ਦਬਾਅ ਬਣਾ ਰਹੇ ਨੇ ਕਿ ਓਹ ਯੁੱਧ ਛੱਡ ਦੇਵੇ।ਹੁਣ ਅੱਗੇ ਦੇਖਦੇ ਹਨ ਕਿ ਕਿੰਨੇ ਕੂ ਦਿਨ ਚਲਦਾ ਹੈ ਇਹ ਹੋਰ।
Wednesday, March 2, 2022
MBBS Scam
ਦੋਸਤੋ ਅੱਜ ਦਾ ਵਿਸ਼ਾ ਬਹੁਤ ਹੈ ਖ਼ਾਸ ਹੈ ਅੱਜ ਅਸੀਂ ਜੌ ਗੱਲ ਕਰਨ ਜਾ ਰਹੇ ਹਾਂ ਬਹੁਤ ਹੀ ਖ਼ਾਸ ਮੁੱਦੇ ਤੇ ਜਿਸ ਬਾਰੇ ਸਾਰੇ ਜਾਣ ਹੈ ਗਏ ਹੋਣ ਗੇ ਕਿ ਅੱਜ ਕਲ੍ਹ ਰੂਸ ਯੂਕਰੇਨ ਦਾ ਯੁੱਧ ਚਲ ਰਿਹਾ ਹੈ ਤੇ ਸਾਰੇ ਦੇਸ਼ਾਂ ਦੇ ਬਹੁਤ ਸਾਰੇ ਬੱਚੇ ਜੌ ਕਿ ਯੂਕਰੇਨ ਵਿੱਚ ਪੜ੍ਹਾਈ ਕਰਦੇ ਨੇ ਪਰ ਸਭ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਓਹਨਾ ਨੂ ਓਥੇ ਕਉ ਜਾਣਾ ਪੈ ਰਿਹਾ।ਓਹ ਬੱਚੇ ਆਪਣਾ ਦੇਸ਼ ਛੱਡ ਕੇ ਆਪਣਾ ਘਰ ਬਾਰ ਛੱਡ ਕੇ ਓਥੇ ਜਾ ਕੇ ਕਉ ਡਾਕਟਰੀ ਦੀ ਪੜ੍ਹਾਈ ਕਰਨ ਜਾਂਦੇ ਨੇ।ਜਿਸਦਾ ਜਵਾਬ ਹੈ ਕਿ ਓਥੇ ਦੀ MBBS ਦੀ ਪੜ੍ਹਾਈ ਇੰਡੀਆ ਦੇ ਮੁਕਾਬਲੇ ਬਹੁਤ ਸਸਤੀ ਹੈ।
ਇੰਡੀਆ ਵਿੱਚ ਪਠਾਨਕੋਟ ਤੌ ਯੂਨੀਕਾ ਸੋਢੀ ਜੌ ਕਿ ਹੁਣੇ ਹੁਣੇ ਯੂਕਰੇਨ ਯੁੱਧ ਤੋਂ ਆਪਣੇ ਘਰ ਪਰਤੇ ਤੇ ਓਹਨਾ ਦਸਿਆ ਕਿ ਇੰਡੀਆ ਵਿੱਚ MBBS ਕਰਨ ਲਈ ਸਾਨੀ 1 ਕਰੋੜ ਤੋਂ 1.5 ਕਰੋੜ ਤੱਕ ਦਾ ਖਰਚ ਆਉਂਦਾ ਹੈ ਤੇ ਯੂਕਰੇਨ ਵਿੱਚ ਓਹ ਖਰਚ ਸਿਰਫ 25 ਤੋਂ 30 ਲੱਖ ਰਹਿ ਜਾਂਦਾ ਹੈ।ਜੌ ਕਿ ਬਹੁਤ ਜਿਆਦਾ ਸਸਤਾ ਪੈਂਦਾ ਹੈ।ਇੰਡੀਆ ਦੇ ਏਕ ਮੰਤਰੀ ਦਾ ਜਵਾਬ ਆਇਆ ਸੀ ਕਿ ਇੰਡੀਆ ਵਾਲੇ 90 ਪਰਸੈਂਟ ਬੱਚਿਆ ਤੋਂ NEET ਪਾਸ ਨਹੀ ਹੁੰਦਾ ਜਿਸ ਕਰਕੇ ਓਹਨਾ ਨੂੰ ਬਾਹਰ ਯੂਕਰੇਨ ਜਾਣਾ ਪੈਂਦਾ ਹੈ MBBS ਕਰਨ ਲਈ।
ਯੂਨੀਕਾ ਦਸਦੀ ਹੈ ਕਿ NEET ਪਾਸ ਕਰਕੇ ਹੈ ਓਹਨਾ ਨੂੰ ਦਾਖਲਾ ਮਿਲਦਾ ਹੈ ਯੂਕਰੇਨ ਵਿੱਚ।ਏਕ ਹੋਰ ਸਟੂਡੈਂਟ ਤੋਂ ਪਤਾ ਲੱਗਾ ਕਿ ਓਥੇ ਦੀ MBBS ਦੀ ਪੜਾਈ ਇੰਡੀਆ ਦੇ ਮੁਕਾਬਲੇ ਜਿਆਦਾ ਕਵਾਲਟੀ ਵਾਲੀ ਨਹੀ ਹੈ ਪਰ ਵਧੀਆ ਹੈ ਪੈਸੇ ਦੇ ਮੁਕਾਬਲੇ।ਅਗਰ ਇਸ ਬਾਰੇ ਸੋਚਿਆ ਜਾਵੇ ਕਿ ਅਗਰ ਮੰਨ ਲਵੋ ਕਿਸੇ ਕਾਲੇਜ ਦੀ ਫੀਸ 10 ਲੱਖ ਵੀ ਸਾਲ ਦੀ ਹੋਵੇ ਤਾਂ v 50 ਲੱਖ ਲਗਦਾ ਤੇ ਫਿਰ 1 ਕਰੋੜ ਡੋਨੇਸ਼ਨ ਕਿੱਥੇ ਜਾ ਰਹੀ ਹੈ।ਇਹ ਡਨੇਸ਼ਨ ਮਾਫੀਆ ਕਿਹੜਾ ਹੈ ਅਤੇ ਇੰਡੀਆ ਨੂੰ ਅਜ਼ਾਦ ਹੋਏ 75 ਸਾਲ ਹੋ ਗਏ ਅੱਜ ਤਕ ਕੋਈ ਵੀ ਸਰਕਾਰ ਇਸ ਡਨੇਸ਼ਨ ਮਾਫੀਆ ਬਾਰੇ ਖੁਲਾਸਾ ਕਉ ਨਾਹੀ ਹੋਇਆ।ਕਿ ਸਭ ਸਰਕਾਰ ਮਿਲਿਆ ਹੋਇਆ ਨੇ।ਇਸ ਤੇ ਇਹ ਵੀ ਸਵਾਲ ਉਠਦਾ ਹੈ ਕਿ ਜਿਹੜਾ ਗਰੀਬ ਬੰਦਾ ਹੈ ਓਹ MBBS ਕਰ ਹੀ ਨਹੀ ਸਕਦਾ ਜਿਸ ਨਾਲ ਸਾਡਾ ਮੈਡੀਕਲ ਸਿਸਟਮ ਕਿਵੇਂ ਅਪਗ੍ਰੇਡ ਹੋਵੇਗਾ।ਹੁਣ ਯੂਕਰੇਨ ਮੁੱਦੇ ਤੋਂ ਭੜਕੀ ਗੱਲ ਨੂੰ ਅਗਰ ਸਰਕਾਰ ਹੁਣ ਵੀ ਨਾ ਰੋਕ ਪਾਈ ਤਾਂ ਫਿਰ ਭਾਰਤੀ ਸਰਕਾਰ ਡੋਨੈਸ਼ਨਮ ਮਾਫੀਆ ਨਾਲ ਰੱਲ ਕੇ ਇਹ ਖੇਲ ਖੇਲ ਰਹੀ ਹੈ ਤੇ ਖੇਲਦੀ ਰਹੈਗੀ ।
ਪੋਸਟ ਚੰਗੀ ਲਗੇ ਤਾਂ ਸਾਰੇ ਕਰਯੋ
ਪੰਜਾਬ ਦੇ ਪਾਣੀਆਂ ਤੇ ਹੁਣ ਕੇਂਦਰ ਦਾ ਹੱਥ ਹੋਇਆ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੌ 1966 ਵਿੱਚ ਸਥਾਪਿਤ ਕੀਤਾ ਗਿਆ ਸੀ ਜੌ ਕਿ ਪੰਜਾਬ ਵਿੱਚ ਡੈਮ ਵਿਚ ਮੈਨੇਜਮੈਂਟ ਦਾ ਕੰਮ ਕਰਦਾ ਹੈ ਤੇ ਇਹ ਬੋਰਡ ਜੌ ਡੈਮ ਦੀ ਦੇਖ ਰੇਖ ਦਾ ਕੰਮ ਕਰਦਾ ਹੈ ਹੁਣ ਇਸਦਾ ਸਿੱਧਾ ਕੰਟਰੋਲ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਕੇ ਲਿਆ ਹੈ।ਜਿਸ ਤੇ ਪੰਜਾਬ ਹਰਿਆਣਾ ਵਿੱਚ ਸਿਆਸਤ ਗਰਮਾ ਗਈ ਹੈ।
ਏਥੇ ਪਹਿਲਾ ਪੰਜਾਬ ਤੇ ਹਿਮਾਚਲ ਪੁਲਿਸ ਵੱਲੋ ਸੇਵਾ ਦਿੱਤੀ ਜਾਂਦੀ ਸੀ ਪਰ ਅਚਾਨਕ ਹੀ ਇਲੈਕਸ਼ਨਾਂ ਦੇ ਨਤੀਜਿਆਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਏਥੇ ਸੈਂਟਰਲ ਇੰਡਸਟਰੀਅਲ ਸਿਕਿਯੋਰਿਟੀ ਫੋਰਸ ਯਾਨੀ CISF ਲਗਾ ਦਿੱਤੀ ਹੈ ਜਿਸਨੇ ਪੰਜਾਬ ਚ ਸਾਰੀ ਪਾਰਟੀਆਂ ਨੂੰ ਏਕ ਬਹੁਤ ਗੰਭੀਰ ਮੁੱਦਾ ਮਿਲ ਗਿਆ ਹੈ ਇਸ ਤੇ ਬਹਿਸ ਕਰਨ ਦਾ।
ਤਹਾਨੂੰ ਦੱਸ ਦਈਏ ਕਿ BBMB ਜੌ ਕਿ ਸਤਲੁਜ ਅਤੇ ਬਿਆਸ ਤੇ ਬਣੇ ਡੈਮ ਦੀ ਦੇਖ ਰੇਖ ਕਰਦਾ ਹੈ ਤੇ ਮਿਨਿਸਟਰੀ ਆਫ ਪਾਵਰ ਦੇ ਅੰਦਰ ਆਉਂਦਾ ਹੈ।
ਏਥੇ ਤਾਇਨਾਤ ਕਿਤੇ CISF ਦੇ 435 ਮੁਲਾਜਿਮ ਹਨ ਜੌ ਕਿ ਪੁਲਸ ਦੀ ਥਾਂ ਲਈ ਚੁੱਕੇ ਨੇ।
ਹੁਣ ਗੱਲ ਇਸ ਤੇ ਨਹੀ ਮੁੱਕੀ ਜੌ ਮੇਨ ਮੁੱਦਾ ਹੈ ਓਹ ਇਹ ਹੈ ਕਿ ਹੁਣ ਕੇਂਦਰ ਦਾ ਪੰਜਾਬ ਦੇ ਪਾਣੀਆ ਤੇ ਸਿੱਧਾ ਹੱਥ ਹੋ ਗਿਆ ਹੈ ਜੌ ਕਿ ਆਉਣ ਵਾਲੇ ਸਮੇਂ ਚ ਕਿਸੇ ਖਤਰੇ ਤੌ ਕੱਟ ਨਹੀ ਨਾਲੇ ਕੇਂਦਰ ਨੇ ਸਿੱਧਾ ਸਿੱਧਾ ਕਿਸੇ ਰਾਜ ਦੇ ਹੱਕ ਉੱਤੇ ਆਪਣਾ ਹੱਕ ਜਮਾ ਲਿਆ ਹੈ।ਇਸ ਦੇ ਪਰਿਣਾਮ ਹੁਣ ਕਿਸੇ ਨੂੰ ਨਹੀ ਦਿਸਣੇ ਪਰ ਆਉਣ ਵਾਲਾ ਸਮਾਂ ਜਦੋਂ ਕਿ ਪਾਣੀ ਦਾ ਸਤਰ ਥੱਲੇ ਡਿੱਗਦਾ ਜਾ ਰਿਹਾ ਹੈ ਯਾ ਜਿਆਦਾ ਡਿੱਗ ਪਵੇ ਗਾ ਤਾਂ ਕਿਤੇ ਪੰਜਾਬ ਨੂੰ ਪਾਣੀ ਨਹੀ ਮਿਲਿਆ ਫਿਰ ਮਾਮਲਾ ਗੰਭੀਰ ਹੈ ਕਿਉਂਕਿ ਕੇਂਦਰ ਦੀ ਅੱਗੇ ਹੈ ਪੰਜਾਬ ਦੇ ਪਾਣੀਆਂ ਤੇ ਬਹੁਤ ਦੇਰ ਦੀ ਅੱਖ ਹੈ ਤੇ ਕੇਂਦਰ ਮੌਕਾ ਦੇਖ ਰਹੀ ਸੀ ਕਿ ਕਿਸੇ ਤਰ੍ਹਾਂ ਪੰਜਾਬ ਚ ਇਹ ਵਾਲਾ ਮੁੱਦਾ ਵੀ ਆਪਣੇ ਵੱਲ ਕਰ ਲਿਆ ਜਾਏ।ਜਿਸ ਤੇ ਵਿਰੋਧੀ ਪਾਰਟੀਆਂ ਨੇ ਹੱਲਾ ਤਾਂ ਮਚਾਉਣਾ ਹੀ ਹੈ।ਇਹਨਾਂ ਵਿਰੋਧੀ ਪਾਰਟੀਆ ਵਿੱਚ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਸ਼ਾਮਿਲ ਹੈ।
ਗੱਲ ਏਥੇ ਹੀ ਨਹੀ ਮੁੱਕਦੀ ਕਿ ਪੰਜਾਬ ਯ ਕੋਈ ਹੋਰ ਰਾਜ ਵਿਚ ਵੀ ਕੇਂਦਰ ਏਵੇਂ ਹੀ ਸਵਧਨਿਕ ਹੱਕਾ ਤੇ ਮਾਰ ਕਰਦੀ ਰਹੇ ਗੀ।
Tuesday, March 1, 2022
ਜਦੋਂ ਜਰਮਨੀ ਨੇ ਪੈਸਾ ਛਾਪ ਕੇ ਅਮੀਰ ਬਣਨਾ ਚਾਹੀਆਂ ।
ਅੱਜ ਅਸੀਂ ਜਿਹੜਾ ਆਰਟੀਕਲ ਲਿਖਣ ਜਾ ਰਹੇ ਹਾਂ ਉਹ ਬਹੁਤ ਹੀ ਲੋਕਾਂ ਦੇ ਮਨਾ ਵਿਚ ਬਹੁਤ ਬਾਰ ਆ ਚੁੱਕਿਆ ਹੋਣਾ.ਬਹੁਤ ਸਾਰੇ ਪੜ੍ਹੇ ਲਿਖੇ ਤੇ ਨਾ ਪੜ੍ਹੇ ਲਿਖੇ ਵੀ ਇਸ ਗੱਲ ਬਾਰੇ ਜਰੂਰ ਸੋਚਦੇ ਹੋਣ ਗੇ ਕੀ ਦੁਨੀਆਂ ਵਿਚ ਗ਼ਰੀਬੀ ਬਹੁਤ ਜ਼ਿਆਦਾ ਹੈ.ਗ਼ਰੀਬੀ ਦਾ ਮਤਲਬ ਹੈ ਕਿ ਪੈਸੇ ਦੀ ਕਮੀ ਹੋਣਾ.ਪੈਸੇ ਰੱਬ ਨੇ ਤੇ ਬਣਾਇਆ ਨਹੀ ਹੈ ਇਹ ਬਣਾਇਆ ਗਿਆ ਹੈ ਲੋਕਾਂ ਦੁਵਾਰਾ.ਕਿਊ ਨਾ ਸਾਰੇ ਦੇਸ਼ ਆਪਣੇ ਲੋਕਾਂ ਦੀ ਗ਼ਰੀਬੀ ਦੂਰ ਕਰਨ ਲਈ ਆਪਣੀ ਪ੍ਰਿੰਟਿੰਗ ਵਿਚ ਇੰਨਾ ਜ਼ਿਆਦਾ ਪੈਸੇ ਛਾਪ ਲੈਣ ਕੀ ਲੋਕ ਅਮੀਰ ਹੋ ਜਾਣ ਤੇ ਉਹ ਆਪਣੀ ਹਰ ਮੰਗ ਨੂੰ ਪੂਰਾ ਕਰ ਲੈਣ?
ਇਹ ਕੰਮ ਸਰਕਾਰਾਂ ਬੜੇ ਆਰਾਮ ਨਾਲ ਕਰ ਸਕਦੀਆਂ ਹਨ ਕਿਉਂਕਿ ਓਹਨਾ ਦੇ ਹੇਠ ਹੁੰਦਾ ਹੈ ਪੈਸੇ ਛਾਪਣਾ ਤੇ ਆਪਣੀਆਂ ਪ੍ਰਿੰਟਿੰਗ ਨੂੰ ਆਦੇਸ਼ ਦੇ ਸਕਦੀਆਂ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸੇ ਛਾਪਣ ਜਿਸ ਨਾਲ ਆਪਣੇ ਦੇਸ਼ ਨੂੰ ਅਮੀਰ ਬਨਾਇਆ ਜਾ ਸਕੇ.
ਤੁਸੀਂ ਕਿ ਸੋਚਦੇ ਹੋਣੇ ਹੋ ਕਿ ਇਹ ਕੰਮ ਕਿਸੇ ਨੇ ਅਜੇ ਤੱਕ ਕੀਤਾ ਕਿਊ ਨਹੀ?ਇਕ ਵਾਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਹਾਰ ਹੋਈ ਤੇ ਉਸ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਚੜ੍ਹ ਗਿਆ ਤੇ ਇਸ ਨੂੰ ਉਤਾਰਨ ਲਈ ਜਰਮਨੀ ਨੇ ਆਪਣੀ ਪ੍ਰਿੰਟਿੰਗ ਪ੍ਰੈਸ ਵਿਚ ਬਹੁਤ ਜ਼ਿਆਦਾ ਪੈਸੇ ਛਾਪਣ ਦਾ ਹੁਕਮ ਦਿੱਤਾ.ਇੰਨਾ ਜ਼ਿਆਦਾ ਪੈਸੇ ਛਾਪ ਦਿੱਤਾ ਕਿ ਓਥੇ ਹਾਹਾ ਕਾਰ ਮੱਚ ਗਈ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ ਯਾਨੀ ਕਿ ਬ੍ਰੈਡ ਦਾ ਪੀਸ ਲੈਣ ਲਈ ਵੀ ਨੋਟਾਂ ਦੀਆ ਗਠੀਆ ਭਰ ਕੇ ਪੈਸੇ ਦੇਣੇ ਪੈਣ ਲੱਗ ਪਏ.ਪੈਸੇ ਇੰਨਾ ਜ਼ਿਆਦਾ ਹੋ ਗਿਆ ਕੀ ਸਮਾਨ ਦੀ ਬਹੁਤ ਕਮੀ ਆ ਗਈ ਕਿਉਂਕਿ ਪ੍ਰੋਡਕਟ ਤਾਂ ਓਹਨੇ ਹੀ ਰਹੇ ਜਿੰਨੇ ਬਣ ਰਹੇ ਸਨ ਬਸ ਪੈਸੇ ਜ਼ਿਆਦਾ ਬਣ ਗਿਆ ਜਿਸ ਨਾਲ ਪੈਸੇ ਦੀ ਵੈਲੂਯੂ ਖ਼ਤਮ ਹੋ ਗਈ.ਇੱਥੇ ਤੱਕ ਕਿ ਬੱਚੇ ਨੋਟਾਂ ਦੀਆ ਗਠੀਆ ਨਾਲ ਖੇਡ ਦੇ ਨਜ਼ਰ ਆਉਂਦੇ.ਇਸ ਨਾਲ ਸਰਕਾਰ ਦੀ ਪਰੇਸ਼ਾਨੀ ਬਹੁਤ ਵੱਧ ਗਈ.ਇਸ ਪ੍ਰੋਸੱਸ ਨੂੰ Hyperinflation ਕੇਂਦੇ ਹਨ.ਇਸ ਤੋਂ ਬਾਕੀ ਦੇਸ਼ਾਂ ਨੇ ਸਬਕ ਲਿਆ ਤੇ ਇਸ ਪੈਸੇ ਬਣਾਉਣ ਵਾਲੀ ਗੱਲ ਨੂੰ ਹਮੇਸ਼ਾ ਲਈ ਨਕਾਰ ਦਿੱਤਾ.
ਕਿਉਂਕਿ ਜਦੋ ਪੈਸੇ ਜ਼ਿਆਦਾ ਹੋਵੇਗਾ ਤੇ ਵਸਤੂਆਂ ਘੱਟ ਹੋਣ ਗਿਆ ਤੇ ਕੀਮਤਾ ਬਹੁਤ ਵੱਧ ਜਾਣ ਗਿਆ
ਸ਼ਾਇਦ ਹੁਣ ਤਹਾਨੂੰ ਗੱਲ ਸਮਜ ਆ ਗਈ ਹੋਣੀ ਚੰਗੀ ਲੱਗੇ ਤਾਂ ਪੋਸਟ ਨੂੰ ਅੱਗੇ ਵਧਾਊ.ਧੰਨਵਾਦ
Subscribe to:
Posts (Atom)
Why Sleeping is Most Important Medicine??
Sleep is necessary for everyone because it plays a crucial role in maintaining physical, mental, and emotional well-being. Here are some key...
-
ਦੋਸਤੋ ਅੱਜ ਦਾ ਵਿਸ਼ਾ ਬਹੁਤ ਹੈ ਖ਼ਾਸ ਹੈ ਅੱਜ ਅਸੀਂ ਜੌ ਗੱਲ ਕਰਨ ਜਾ ਰਹੇ ਹਾਂ ਬਹੁਤ ਹੀ ਖ਼ਾਸ ਮੁੱਦੇ ਤੇ ਜਿਸ ਬਾਰੇ ਸਾਰੇ ਜਾਣ ਹੈ ਗਏ ਹੋਣ ਗੇ ਕਿ ਅੱਜ ਕਲ੍ਹ ਰੂਸ ਯੂਕਰੇ...
-
Sleep is necessary for everyone because it plays a crucial role in maintaining physical, mental, and emotional well-being. Here are some key...
-
Indian Railway Finance Corporation (IRFC) Formation and History: IRFC was established in 1986 as a dedicated financing arm of t...