ਅੱਜ ਅਸੀਂ ਜਿਹੜਾ ਆਰਟੀਕਲ ਲਿਖਣ ਜਾ ਰਹੇ ਹਾਂ ਉਹ ਬਹੁਤ ਹੀ ਲੋਕਾਂ ਦੇ ਮਨਾ ਵਿਚ ਬਹੁਤ ਬਾਰ ਆ ਚੁੱਕਿਆ ਹੋਣਾ.ਬਹੁਤ ਸਾਰੇ ਪੜ੍ਹੇ ਲਿਖੇ ਤੇ ਨਾ ਪੜ੍ਹੇ ਲਿਖੇ ਵੀ ਇਸ ਗੱਲ ਬਾਰੇ ਜਰੂਰ ਸੋਚਦੇ ਹੋਣ ਗੇ ਕੀ ਦੁਨੀਆਂ ਵਿਚ ਗ਼ਰੀਬੀ ਬਹੁਤ ਜ਼ਿਆਦਾ ਹੈ.ਗ਼ਰੀਬੀ ਦਾ ਮਤਲਬ ਹੈ ਕਿ ਪੈਸੇ ਦੀ ਕਮੀ ਹੋਣਾ.ਪੈਸੇ ਰੱਬ ਨੇ ਤੇ ਬਣਾਇਆ ਨਹੀ ਹੈ ਇਹ ਬਣਾਇਆ ਗਿਆ ਹੈ ਲੋਕਾਂ ਦੁਵਾਰਾ.ਕਿਊ ਨਾ ਸਾਰੇ ਦੇਸ਼ ਆਪਣੇ ਲੋਕਾਂ ਦੀ ਗ਼ਰੀਬੀ ਦੂਰ ਕਰਨ ਲਈ ਆਪਣੀ ਪ੍ਰਿੰਟਿੰਗ ਵਿਚ ਇੰਨਾ ਜ਼ਿਆਦਾ ਪੈਸੇ ਛਾਪ ਲੈਣ ਕੀ ਲੋਕ ਅਮੀਰ ਹੋ ਜਾਣ ਤੇ ਉਹ ਆਪਣੀ ਹਰ ਮੰਗ ਨੂੰ ਪੂਰਾ ਕਰ ਲੈਣ?
ਇਹ ਕੰਮ ਸਰਕਾਰਾਂ ਬੜੇ ਆਰਾਮ ਨਾਲ ਕਰ ਸਕਦੀਆਂ ਹਨ ਕਿਉਂਕਿ ਓਹਨਾ ਦੇ ਹੇਠ ਹੁੰਦਾ ਹੈ ਪੈਸੇ ਛਾਪਣਾ ਤੇ ਆਪਣੀਆਂ ਪ੍ਰਿੰਟਿੰਗ ਨੂੰ ਆਦੇਸ਼ ਦੇ ਸਕਦੀਆਂ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸੇ ਛਾਪਣ ਜਿਸ ਨਾਲ ਆਪਣੇ ਦੇਸ਼ ਨੂੰ ਅਮੀਰ ਬਨਾਇਆ ਜਾ ਸਕੇ.
ਤੁਸੀਂ ਕਿ ਸੋਚਦੇ ਹੋਣੇ ਹੋ ਕਿ ਇਹ ਕੰਮ ਕਿਸੇ ਨੇ ਅਜੇ ਤੱਕ ਕੀਤਾ ਕਿਊ ਨਹੀ?ਇਕ ਵਾਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਹਾਰ ਹੋਈ ਤੇ ਉਸ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਚੜ੍ਹ ਗਿਆ ਤੇ ਇਸ ਨੂੰ ਉਤਾਰਨ ਲਈ ਜਰਮਨੀ ਨੇ ਆਪਣੀ ਪ੍ਰਿੰਟਿੰਗ ਪ੍ਰੈਸ ਵਿਚ ਬਹੁਤ ਜ਼ਿਆਦਾ ਪੈਸੇ ਛਾਪਣ ਦਾ ਹੁਕਮ ਦਿੱਤਾ.ਇੰਨਾ ਜ਼ਿਆਦਾ ਪੈਸੇ ਛਾਪ ਦਿੱਤਾ ਕਿ ਓਥੇ ਹਾਹਾ ਕਾਰ ਮੱਚ ਗਈ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ ਯਾਨੀ ਕਿ ਬ੍ਰੈਡ ਦਾ ਪੀਸ ਲੈਣ ਲਈ ਵੀ ਨੋਟਾਂ ਦੀਆ ਗਠੀਆ ਭਰ ਕੇ ਪੈਸੇ ਦੇਣੇ ਪੈਣ ਲੱਗ ਪਏ.ਪੈਸੇ ਇੰਨਾ ਜ਼ਿਆਦਾ ਹੋ ਗਿਆ ਕੀ ਸਮਾਨ ਦੀ ਬਹੁਤ ਕਮੀ ਆ ਗਈ ਕਿਉਂਕਿ ਪ੍ਰੋਡਕਟ ਤਾਂ ਓਹਨੇ ਹੀ ਰਹੇ ਜਿੰਨੇ ਬਣ ਰਹੇ ਸਨ ਬਸ ਪੈਸੇ ਜ਼ਿਆਦਾ ਬਣ ਗਿਆ ਜਿਸ ਨਾਲ ਪੈਸੇ ਦੀ ਵੈਲੂਯੂ ਖ਼ਤਮ ਹੋ ਗਈ.ਇੱਥੇ ਤੱਕ ਕਿ ਬੱਚੇ ਨੋਟਾਂ ਦੀਆ ਗਠੀਆ ਨਾਲ ਖੇਡ ਦੇ ਨਜ਼ਰ ਆਉਂਦੇ.ਇਸ ਨਾਲ ਸਰਕਾਰ ਦੀ ਪਰੇਸ਼ਾਨੀ ਬਹੁਤ ਵੱਧ ਗਈ.ਇਸ ਪ੍ਰੋਸੱਸ ਨੂੰ Hyperinflation ਕੇਂਦੇ ਹਨ.ਇਸ ਤੋਂ ਬਾਕੀ ਦੇਸ਼ਾਂ ਨੇ ਸਬਕ ਲਿਆ ਤੇ ਇਸ ਪੈਸੇ ਬਣਾਉਣ ਵਾਲੀ ਗੱਲ ਨੂੰ ਹਮੇਸ਼ਾ ਲਈ ਨਕਾਰ ਦਿੱਤਾ.
ਕਿਉਂਕਿ ਜਦੋ ਪੈਸੇ ਜ਼ਿਆਦਾ ਹੋਵੇਗਾ ਤੇ ਵਸਤੂਆਂ ਘੱਟ ਹੋਣ ਗਿਆ ਤੇ ਕੀਮਤਾ ਬਹੁਤ ਵੱਧ ਜਾਣ ਗਿਆ
ਸ਼ਾਇਦ ਹੁਣ ਤਹਾਨੂੰ ਗੱਲ ਸਮਜ ਆ ਗਈ ਹੋਣੀ ਚੰਗੀ ਲੱਗੇ ਤਾਂ ਪੋਸਟ ਨੂੰ ਅੱਗੇ ਵਧਾਊ.ਧੰਨਵਾਦ
No comments:
Post a Comment